ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਭਾਰਤ ਚ ਇਸ ਸਮੇਂ ਪੰਜਾਬ ਦੇ ਕਿਸਾਨਾਂ ਉਪਰ ਕੇਂਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਰੋਸ ਚੱਲ ਰਿਹਾ ਹੈ। ਜਿਸ ਦੀ ਆਵਾਜ਼ ਹੁਣ ਵਿਦੇਸ਼ਾਂ ਚ ਵੀ ਪਹੁੰਚ ਚੁੱਕੀ ਹੈ ਖਾਸ ਕਰਕੇ ਅਮਰੀਕਾ ਕਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਆਦਿ ਵਿਕਾਸਸ਼ੀਲ ਦੇਸ਼ਾਂ ਵਿੱਚ। ਸਭ ਪਾਸੇ ਪੰਜਾਬ ਦੇ ਵੀਰਾਂ ਨੂੰ ਫੁੱਲ ਸਪੋਰਟ ਮਿਲ ਰਹੀ ਹੈ।
ਹੁਣੇ ਮਿਲੀ ਜਾਣਕਾਰੀ ਅਨੁਸਾਰ ਸਮਾਜ ਸੇਵੀ ਸੰਸਥਾ ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਦੇ ਕਰਨੈਲ ਸਿੰਘ ਤੇ ਮਹਿੰਦਰ ਸਿੰਘ ਚੇੜਾ ਨੇ ਦੱਸਿਆ ਕਿ ਇਸ ਵੇਲੇ ਜਦੋਂ ਭਾਰਤ ਅੰਦਰ ਕਿਸਾਨ ਠੰਢੀਆਂ ਰਾਤਾਂ ‘ਚ ਆਪਣੇ ਹੱਕਾਂ ਲਈ ਰੋਸ ਕਰਨ ਲਈ ਮਜਬੂਰ ਹਨ ਤੇ ਦਿੱਲੀ ਦੀਆਂ ਬਰੂਹਾਂ ‘ਤੇ ਕੜਾਕੇ ਦੀ ਠੰਢ ‘ਚ ਲੱਖਾਂ ਦੀ ਗਿਣਤੀ ‘ਚ ਰੋਸ ਕਰ ਰਹੇ ਕਿਸਾਨਾਂ ਦਾ ਹਾਲ ਮੋਦੀ ਸਰਕਾਰ ਨਹੀਂ ਸੁਣ ਰਹੀ।
ਮਿਸ਼ਨ ਵਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਉਹ ਹਾਲ ਦੀ ਘੜੀ ਪੰਜ ਲੱਖ ਰੁਪਏ ਕਿਸਾਨ ਅੰਦੋਲਨ ਲਈ ਮਦਦ ਭੇਜ ਰਹੇ ਹਨ।ਇਸ ਪੱਤਰ ‘ਤੇ ਦਸਤਖਤ ਕਰਨ ਵਾਲਿਆਂ ‘ਚ ਹਰਜਿੰਦਰ ਸਿੰਘ, ਮਨਮੋਹਨ ਸਿੰਘ, ਜੱਸੀ ਜਸਵੀਰ ਸਿੰਘ, ਰੇਸ਼ਮ ਸਿੰਘ, ਅਮਰੀਕ ਸਿੰਘ ਭੌਰਾ, ਓਾਕਾਰ ਮਾਨ, ਨੀਰਜ ਸੰਧੂ, ਜੋਗਾ ਸਿੰਘ ਤੇ ਜਸਵੀਰ ਸਿੰਘ ਦੇ ਨਾਂਅ ਸ਼ਾਮਿਲ ਹਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਹੀ ਪੰਜਾਬ ਦੀ ਹਮਾਇਤ ਕਰ ਚੁੱਕੇ ਹਨ। ਹੁਣ ਦੇਖਣ ਵਾਲਾ ਹੈ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਇਸ ਮਾਮਲੇ ਚ ਪੰਜਾਬ ਦੀ ਕਿੰਨੀ ਕੁ ਮੱਦਦ ਕਰਦਾ ਹੈ।
