ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਜਿੱਥੇ ਪੰਜਾਬ ਦੇ ਕਲਾਕਾਰਾਂ, ਅਦਾਕਾਰਾ ਵੱਲੋਂ ਰੋਸ ਕੀਤਾ ਜਾ ਰਿਹਾ ਹੈ। ਉਥੇ ਹੀ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਰਤੀਆਂ ਵੱਲੋਂ ਸਰਕਾਰ ਰੋਸ ਪਰਦਰਸ਼ਨ ਕੀਤੇ ਜਾ ਰਹੇ ਹਨ। ਪਹਿਲੇ ਦਿਨ ਤੋਂ ਹੀ ਪੰਜਾਬੀ ਗਾਇਕ ਅਤੇ ਕਲਾਕਾਰ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਨ। ਤੇ ਇਨ੍ਹਾਂ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਸੰਘਰਸ਼ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿੱਥੇ ਪੰਜਾਬੀ ਗਾਇਕ ਆਪਣੀ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਉੱਥੇ ਹੀ ਅਜੋਕੇ ਸਮੇਂ ਵਿੱਚ ਪੰਜਾਬੀ ਕਲਾਕਾਰ ਸੰਘਰਸ਼ ਕਰ ਰਹੇ ਕਿਸਾਨਾਂ ਲਈ ਕੁਝ ਖਾਸ ਉਪਰਾਲਾ ਕਰਨ ਕਰਕੇ ਚਰਚਾ ਵਿਚ ਹਨ। ਜਿਥੇ ਕੁਝ ਪੰਜਾਬੀ ਗਾਇਕਾ ਅਤੇ ਅਦਾਕਾਰਾ ਦਾ ਲੋਕਾਂ ਵੱਲੋਂ ਵਿ ਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕੁਝ ਗਾਇਕਾਂ ਤੇ ਕਲਾਕਾਰਾਂ ਵੱਲੋਂ ਅਹਿਮ ਯੋਗਦਾਨ ਪਾ ਕੇ ਇਸ ਸੰਘਰਸ਼ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਇਕ ਵੱਡਾ ਕੰਮ ਕਰਕੇ ਅੰਬਾਨੀ ਨੂੰ ਝ ਟ ਕਾ ਦੇ ਦਿੱਤਾ ਹੈ।
ਜਿਸ ਨਾਲ ਅਮਰਿੰਦਰ ਗਿੱਲ ਦੀ ਕਿਸਾਨਾਂ ਵਿੱਚ ਬੱਲੇ ਬੱਲੇ ਹੋ ਰਹੀ ਹੈ।ਇਸ ਅੰਦੋਲਨ ਵਿਚ ਹਰ ਵਰਗ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਸਭ ਦਾ ਇੱਕੋ ਹੀ ਮਕਸਦ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਵਾਇਆ ਜਾਵੇ। ਪੰਜਾਬ ਦੀ ਨਾਮਵਰ ਫਿਲਮ ਪ੍ਰੋਡਕਸ਼ਨ ਕੰਪਨੀ “ਰਿਦਮ ਬੁਆਏਜ ਇੰਟਰਟੇਨਮੈਂਟ” ਨੇ ਬਿਨਾ ਕਿਸੇ ਵਿੱਤੀ ਘਾਟੇ ਦੀ ਪ੍ਰਵਾਹ ਕਰਦੇ ਹੋਏ। ਦੱਸ ਦਈਏ ਕਿ ਇਹ ਡੀਲ ਕਰੋੜਾਂ ਤੋਂ ਜਿਆਦਾ ਹੁੰਦੀ ਹੈ। ਅਮਰਿੰਦਰ ਗਿੱਲ ਦੇ ਇਸ ਫੈਸਲੇ ਨੂੰ ਦਿਲੋਂ ਸਲੂਟ ਹੈ ਸੱਚੀ।ਅਮਰਿੰਦਰ ਗਿੱਲ ਤੇ ਕੰਪਨੀ ਵੱਲੋਂ ਸਾਰੇ ਗੀਤ ਵਾਪਸ ਲੈ ਕੇ ਅੰਬਾਨੀ ਦੀ ਕੰਪਨੀ “ਜੀਓ ਸਾਵਨ ਡਿਜੀਟਲ ਸਟੋਰ” ਦਾ ਮੁੰਕਮਲ ਬਾਈ ਕਾਟ ਕਰ ਦਿੱਤਾ ਹੈ।
ਇਸ ਕੰਪਨੀ ਵੱਲੋਂ ਸਾਰੀਆਂ ਮਸ਼ਹੂਰ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ ਵੇਖ ਬਰਾਤਾਂ ਚੱਲੀਆਂ, ਭੱਜੋ ਵੀਰੋ ਵੇ, ਅੰਗਰੇਜ, ਬੰਬੂਕਾਟ, ਲਵ ਪੰਜਾਬ, ਲਾਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ, ਚੱਲ ਮੇਰਾ ਪੁੱਤ ਸਮੇਤ ਦਰਜਨ ਤੋਂ ਵੱਧ ਫਿਲਮਾਂ ਸ਼ਾਮਲ ਹਨ। ਇਹ ਕੰਪਨੀ ਪੰਜਾਬੀ ਮਸ਼ਹੂਰ ਗਾਇਕ ਤੇ ਕਲਾਕਾਰ ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੀ ਹੈ। ਇਸ ਕੰਪਨੀ ਵੱਲੋਂ ਤੇ ਅਮਰਿੰਦਰ ਗਿੱਲ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਕਿਸਾਨਾਂ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਜੋ ਇਸ ਸੰਘਰਸ਼ ਵਿੱਚ ਕਾਮਯਾਬ ਹੋ ਸਕਣ।
