Home / ਤਾਜ਼ਾ ਖਬਰਾਂ / ਅਫਸਾਨਾ ਖਾਨ ਬਾਰੇ ਆਈ ਵੱਡੀ ਖਬਰ

ਅਫਸਾਨਾ ਖਾਨ ਬਾਰੇ ਆਈ ਵੱਡੀ ਖਬਰ

ਪੰਜਾਬੀ ਮਿਊਜ਼ਿਕ ਜਗਤ ਦੀ ਸੁਪਰ ਸਟਾਰ ਗਾਇਕਾ ਅਫਸਾਨਾ ਖ਼ਾਨ Afsana Khan ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪ੍ਰੀ-ਵੈਡਿੰਗ pre wedding ਸੌਂਗ ਦਾ ਖੁਲਾਸਾ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਿੱਗ ਬੌਸ ਸੀਜ਼ਨ 15 ਦੀ ਇੱਕ ਵੀਡੀਓ ਕਲਿਪ ਸ਼ੇਅਰ ਕੀਤਾ ਹੈ।

ਜੀ ਹਾਂ ਬਿੱਗ ਬੌਸ Bigg Boss- 15 ‘ਚ ਗਾਇਆ ਲੱਖ-ਲੱਖ ਵਧਾਈਆਂ ਗੀਤ ਉਨ੍ਹਾਂ ਦੀ ਪ੍ਰੀਵੈਡਿੰਗ ਸ਼ੂਟ ‘ਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਬਹੁਤ ਜਲਦ…ਹਮਾਰਾ ਪ੍ਰੀ-ਵੈਡਿੰਗ ਗੀਤ…@saajzofficial @itsafsanakhan @salimmerchant ਧੰਨਵਾਦ ਭਾਈ ਜਾਨ ਪਿਆਰਾ ਜਿਹਾ ਗਿਫਟ ਦੇਣ ਲਈ…ਮਿਸ ਯੂ ਭਾਈ ਜਾਨ @beingsalmankhan’ #bigboss #biggboss #bigboss15’। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀ ਕਿਰਿਆ ਦੇ ਰਹੇ ਹਨ।

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਦੱਸ ਦਈਏ ਅਫਸਾਨਾ ਖ਼ਾਨ ਅਤੇ ਸਾਜ਼ ਦੀ ਇਸੇ ਸਾਲ ਮੰਗਣੀ ਹੋਈ ਸੀ। ਦੋਵਾਂ ਦਾ ਵਿਆਹ ਵੀ ਇਸੇ ਸਾਲ ਹੋਣਾ ਸੀ, ਪਰ ਬਿੱਗ ਬੌਸ ਸੀਜ਼ਨ 15 ‘ਚ ਜਾਣ ਕਰਕੇ ਵਿਆਹ ਦੀ ਤਾਰੀਖ ਨੂੰ ਅੱਗੇ ਪਾ ਦਿੱਤਾ ਗਿਆ ਸੀ। ਪਰ ਹੁਣ ਅਫਸਾਨਾ ਖ਼ਾਨ ਇਸ ਸ਼ੋਅ ਤੋਂ ਵਾਪਿਸ ਆ ਗਈ ਹੈ । ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਦੋਵਾਂ ਦਾ ਵਿਆਹ ਇਸ ਸਾਲ ਦੇ ਅੰਤ ‘ਚ ਜਾ ਫਿਰ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋ ਸਕਦਾ ਹੈ। ਪਰ ਅਜੇ ਦੋਵਾਂ ਨੇ ਆਪਣੇ ਵਿਆਹ ਦੀ ਤਾਰੀਖ ਬਾਰੇ ਅਜੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ। ਦੱਸ ਦਈਏ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਜਗਤ ਦੀ ਸੁਪਰ ਹਿੱਟ ਗਾਇਕਾ ਹੈ । ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਤਿੱਤਲੀਆਂ, ਜੋੜਾ, ਬਜ਼ਾਰ, ਧੱਕਾ ਵਰਗੇ ਕਈ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *