Home / ਪਾਲੀਵੁੱਡ / ਅਫਸਾਨਾ ਖਾਨ ਨੂੰ ਧੱਕਾ ਗੀਤ ਗਾਉਣਾ ਪਿਆ ਮਹਿੰਗਾ

ਅਫਸਾਨਾ ਖਾਨ ਨੂੰ ਧੱਕਾ ਗੀਤ ਗਾਉਣਾ ਪਿਆ ਮਹਿੰਗਾ

ਜੇ ਗੱਲ ਕਰੀਏ ਅਫਸਾਨਾ ਖਾਨ ਦੀ ਤਾ ਜਨਾਬ ਅਜਕਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਮਿਡਲ ਕਲਾਸ ਤੋਂ ਆਪਣੀ ਕਲਾ ਦੇ ਨਾਲ ਸੰਗੀਤ ਦੇ ਖੇਤਰ ਵਿਚ ਪਹਿਚਾਣ ਬਣਾਉਣ ਵਾਲੀ ਅਫਸਾਨਾ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਨਾਲ ਮਸ਼ਹੂਰ ਹੋਈ ਸੀ। ਉਸ ਤੋਂ ਬਾਅਦ ਇਕ ਤੋਂ ਇਕ ਹਿੱਟ ਗੀਤ ਦੇ ਕੇ ਅਫਸਾਨਾ ਨੇ ਆਪਣੀ ਪਹਿਚਾਣ ਨੂੰ ਹੋਰ ਮਜਬੂਤ ਬਣਾ ਲਿਆ |ਪਰ ਅਫਸਾਨਾ ਦਾ ਸਿੱਧੂ ਦੇ ਨਾਲ ਗਿਆ ਗੀਤ ਧੱਕਾ ਦੇ ਕਰਕੇ ਅੱਜ ਅਫਸਾਨਾ ਨੂੰ ਮਾਫੀ ਮੰਗਣੀ ਪਈ |ਸਕੂਲ ਵਿੱਚ ਬੱਚਿਆਂ ਸਾਹਮਣੇ ‘ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ’ ਗੀਤ ਗਾ ਕੇ ਵਿਵਾਦਾਂ ਵਿੱਚ ਘਿਰੀ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਮਾਫੀ ਮੰਗ ਲਈ ਹੈ। ਅਫਸਾਨਾ ਖਾਨ ਨੇ ਵੀਡੀਓ ਪੋਸਟ ਕਰਕੇ ਇਸ ਬਾਰੇ ਸਫਾਈ ਦਿੱਤੀ ਹੈ।

ਉਸ ਨੇ ਕਿਹਾ ਹੈ ਕਿ ਬੱਚਿਆਂ ਦੀ ਡਿਮਾਂਡ ‘ਤੇ ਹੀ ਗੀਤ ਗਾਇਆ ਸੀ।ਦੱਸ ਦਈਏ ਕਿ ਲੰਬੀ ਹਲਕੇ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿੱਚ ਅਫਸਾਨਾ ਖਾਨ ਨੇ ਸਕੂਲੀ ਬੱਚਿਆਂ ਸਾਹਮਣੇ ‘ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈਂ’ ਗੀਤ ਗਾਇਆ ਸੀ।ਮਾ ਮਲਾ ਸਾਹਮਣੇ ਆਉਣ ਮਗਰੋਂ ਅਫਸਾਨਾ ਖਾਨ ਦੀ ਬੜੀ ਅਲੋਚਨਾ ਹੋਈ ਹੈ। ਲੱ ਚਰ ਤੇ ਹਥਿ ਆਰਾਂ ਖਿਲਾਫ਼ ਮੁਹਿੰਮ ਵਿੱਢ ਚੁੱਕੇ ਪ੍ਰੋ. ਪੰਡਤ ਰਾਓ ਧਰੇਨਵਰ ਨੇ ਅਫਸਾਨਾ ਖਾਨ ਖਿ ਲਾਫ਼ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾ ਇਤ ਕਰ ਦਿੱਤੀ। ਉਧਰ, ਜ਼ਿਲ੍ਹਾ ਸਿੱਖਿਆ ਅਫਸਰ ਨੇ ਵੀ ਸਕੂਲ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਇਸ ਕਰਕੇ ਬਾਦਲ ਪਿੰਡ ਦੀ ਜੰਮਪਲ ਪੰਜਾਬੀ ਗਾਇਕਾ ਅਫਸਾਨਾ ਖਾਨ ਵਿਵਾਦਾਂ ਵਿੱਚ ਘਿਰ ਗਈ। ਸੋਸ਼ਲ ਮੀਡੀਆ ’ਤੇ ਅਫਸਾਨਾ ਖਾਨ ਦਾ ਮਾਮਲਾ ਭਖ ਗਿਆ। ਬਹੁਗਿਣਤੀ ਲੋਕ ਸਕੂਲ ’ਚ ਲੱਚ ਰ ਤੇ ਹਥਿ ਆਰਾਂ ਵਾਲੇ ਗੀਤ ਸੁਣਾਉਣ ਨੂੰ ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦੇ ਇਲਾਵਾ ਨਵੀਂ ਪੀੜ੍ਹੀ ਨੂੰ ਪੁੱਠੇ ਰਾਹ ਪਾਉਣ ਵਾਲਾ ਦੱਸ ਰਹੇ ਹਨ। ਹਾਲਾਂਕਿ ਕੁਝ ਲੋਕ ਮਾਮਲੇ ਨੂੰ ਬੇਵਜ੍ਹਾ ਤੂਲ ਦੇਣ ਦੇ ਹੱਕ ਵਿੱਚ ਨਹੀਂ।

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.