Home / ਤਾਜ਼ਾ ਖਬਰਾਂ / ਅਨਮੋਲ ਗਗਨ ਮਾਨ ਨੂੰ ਲਾਠੀਆਂ ਵੱਜਣ ਕਾਰਨ ਕਰਨਾ ਪਿਆ ਹਸਪਤਾਲ ਵਿਚ ਦਾਖ਼ਲ

ਅਨਮੋਲ ਗਗਨ ਮਾਨ ਨੂੰ ਲਾਠੀਆਂ ਵੱਜਣ ਕਾਰਨ ਕਰਨਾ ਪਿਆ ਹਸਪਤਾਲ ਵਿਚ ਦਾਖ਼ਲ

ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਸਾਨਾਂ ਦੇ ਮੋਰਚੇ ਨੂੰ ਲੈ ਕਿ ਜੋ ਹਰਿਆਣਾ ਸਰਕਾਰ ਵਲੋਂ ਕੁੱਟ ਮਾਰ ਹੋਈ ਸੀ ਉਸਨੂੰ ਲੈ ਕਿ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਵਿਚ ਗੁੱਸਾ ਦੇਖਣ ਵਿਚ ਆਇਆ ਹੈ ਕਿਉਂਕਿ ਓਹਨਾ ਨੇ ਕਿਹਾ ਕਿ ਅਸੀਂ ਅਜੇ ਤਕ ਤੇ ਸ਼ਾਂਤ ਬੈਠੇ ਸੀ ਪਰ ਸਰਕਾਰ ਨੂੰ ਸਾਡਾ ਸ਼ਾਂਤ ਬੈਠਣਾ ਚੰਗਾ ਨਹੀਂ ਲੱਗਦਾ ਹੈ | ਆਮ ਆਦਮੀ ਪਾਰਟੀ ਦੀ ਮਹਿਲਾ ਮੋਰਚਾ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਪਹੁੰਚਿਆ। ਉਸ ਵੇਲੇ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਵਾਟਰ ਕੈਨਨ ਅਤੇ ਲਾਠੀਚਾਰਜ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਕਈ ਮਹਿਲਾਵਾਂ ਨੂੰ ਬੱਸਾਂ ‘ਚ ਬਿਠਾ ਕੇ ਲਿਜਾਇਆ ਗਿਆ।

ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਯੂਥ ਆਗੂ ਅਨਮੋਲ ਗਗਨ ਮਾਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।ਦਰਅਸਲ ਭਾਜਪਾ ਆਗੂਆਂ ਵੱਲੋਂ ਪੰਜਾਬ ਸਮੇਤ ਦੇਸ਼ ’ਚ ਔਰਤਾਂ ਅਤੇ ਕਿਸਾਨਾਂ ਖਿਲਾਫ਼ ਭੱਦੀ ਸ਼ਬਦਾਵਲੀ ਅਤੇ ਹਮਲੇ ਕਰਨ ਵਿਰੁੱਧ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਸਥਿਤ ਸੂਬਾ ਦਫ਼ਤਰ ਦਾ ਘਿਰਾਓ ਕਰਨ ਲਈ ਸੈਕਟਰ 37 ਤੋਂ ਮਾਰਚ ਸ਼ੁਰੂ ਕੀਤਾ।ਮਹਿਲਾ ਵਰਕਰਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਨੇ ਬੈਰੀਕੇਡਿੰਗ ਕੀਤੀ ਪਰ ਉਹ ਬੈਰੀਕੇਡ ਤੋੜਦੀਆਂ ਹੋਈਆਂ ਅੱਗੇ ਵਧ ਗਈਆਂ।

ਉਸ ਸਮੇ ਚੰਡੀਗ੍ਹੜ ਵਿਚ ਵੀ ਐਵੇ ਹੀ ਹੋਇਆ ਸਰਕਾਰ ਵਲੋਂ ਔਰਤਾਂ ਉਪਰ ਵੀ ਲਾਠੀਆਂ ਮਾਰੀਆਂ ਗਈਆਂ ਤੇ ਸਰਕਾਰ ਨੇ ਪੁਲਿਸ ਨੂੰ ਆਪ ਹੁਕਮ ਦਿਤੇ ਹਨ ਕਿ ਭਾਵੇ ਕੋਈ ਬਜਰੁਗ ਹੈ ਜਾ ਔਰਤ ਹੈ ਤੁਸੀ ਕੁਝ ਨਹੀਂ ਦੇਖਣਾ , ਇਹ ਸਭ ਕੁਝ ਦੇਖਦੇ ਹੋਏ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਅਨਮੋਲ ਗਗਨ ਮਾਨ ਉਪਰ ਵੀ ਲਾਠੀਆਂ ਮਾਰੀਆਂ ਗਈਆਂ ਤੇ ਓਹਨਾ ਦੀਆ ਸਾਥੀਆਂ ਨੂੰ ਜਖਮੀ ਕੀਤਾ ਗਿਆ |

ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ’ਤੇ ਵਾਟਰ ਕੈਨਨ ਦੀ ਵਰਤੋਂ ਕਰਦੇ ਹੋਏ ਲਾਠੀਚਾਰਜ ਕੀਤਾ। ਪੁਲਿਸ ਵੱਲੋਂ ਕੀਤੇ ਲਾਠੀਚਾਰਜ ਕਾਰਨ ਬਹੁਤ ਸਾਰੀਆਂ ਔਰਤਾਂ ਨੂੰ ਜ਼ਖਮੀ ਹੋ ਗਈਆਂ। ਇਸ ਦੌਰਾਨ ਸਥਿਤੀ ਕਾਫੀ ਤਣਾਅਪੂਰਨ ਹੋ ਗਈ।

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *