Home / ਤਾਜ਼ਾ ਖਬਰਾਂ / ਅਜੋਕੇ ਸਮੇ ਵਿਚ ਇਸ ਜੋੜੀ ਨੇ ਬਣਾ ਦਿਤਾ ਇਹ ਮਿੰਨੀ ਪਿੰਡ

ਅਜੋਕੇ ਸਮੇ ਵਿਚ ਇਸ ਜੋੜੀ ਨੇ ਬਣਾ ਦਿਤਾ ਇਹ ਮਿੰਨੀ ਪਿੰਡ

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸੱਭਿਆਚਾਰ ਦੀ, ਜੋ ਕਿ ਦਿਨ ਪ੍ਰਤੀ ਦਿਨ ਅਲੋਪ ਹੁੰਦਾ ਜਾ ਰਿਹਾ ਹੈ। ਅੱਜਕੱਲ੍ਹ ਲੋਕਾਂ ਦਾ ਰੁ-ਝਾ-ਨ ਪਿੰਡਾਂ ਨੂੰ ਛੱਡ ਸ਼ਹਿਰਾਂ ਵੱਲ ਜ਼ਿਆਦਾ ਹੋ ਗਿਆ ਹੈ। ਵਿਗਿਆਨ ਦੀ ਤਰੱਕੀ ਕਰਕੇ ਮਨੁੱਖ ਆਪਣੇ ਪੁਰਾਣੇ ਰੀਤੀ ਰਿਵਾਜਾਂ, ਸੱਭਿਆਚਾਰ ਦੀਆਂ ਪੁਰਾਣੀਆਂ ਵਸਤੂਆਂ ਨੂੰ ਭੁੱਲਦਾ ਜਾ ਰਿਹਾ ਹੈ ਪਰ ਅੱਜ ਕੱਲ੍ਹ ਕੁਝ ਅਜਿਹੇ ਵੀ ਲੋਕ ਹਨ, ਜੋ ਆਪਣੇ ਪੰਜਾਬੀ ਸੱਭਿਆਚਾਰ ਨਾਲ ਦਿਲ ਤੋਂ ਜੁੜੇ ਹੋਏ ਹਨ, ਜਿਵੇਂ ਕਿ ਨਾਭੇ ਸ਼ਹਿਰ ਦੇ ਇਕ ਪਿੰਡ ਮੱਲੇਵਾਲ ਵਿੱਚ ਰਹਿਣ ਵਾਲੇ ਜੋੜੇ ਵਲੋਂ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਆਪਣੇ ਹੀ ਖੇਤ ਦੀ ਡੇਢ ਏਕੜ ਜ਼ਮੀਨ ਵਿਚ 44 ਕਮਰਿਆਂ ਦਾ ਪੁਰਾਤਨ ਘਰ ਬਣਾ ਕੇ ਮਿੰਨੀ ਪਿੰਡ ਦੀ ਉਸਾਰੀ ਕੀਤੀ ਗਈ।

ਇਸ ਮਿੰਨੀ ਪਿੰਡ ਨੂੰ ਤਖਤ ਹਜਾਰੇ ਦਾ ਨਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮੱਲੇਵਾਲ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਨਾਮ ਅਰਸ਼ਦੀਪ ਸਿੰਘ ਹੈ, ਜੋ ਕਿ ਇਕ ਪ੍ਰੋਫੈਸਰ ਹਨ, ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋ-ਰੋ-ਨਾ ਕਾਰਨ ਸਕੂਲ, ਕਾਲਜ ਬੰਦ ਹੋ ਗਏ। ਉਸ ਸਮੇਂ ਵਿਚ ਉਹਨਾਂ ਨੇ ਇੱਕ ਮਿੰਨੀ ਪਿੰਡ ਬਣਾਉਣ ਬਾਰੇ ਸੋਚਿਆ। ਜਿਸ ਦੀ ਉਸਾਰੀ ਲਈ ਉਨ੍ਹਾਂ 70 ਲੱਖ ਰੁਪਏ ਖਰਚ ਕਰ ਦਿੱਤੇ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਿੰਨੀ ਪਿੰਡ ਵਿਚ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਤਨ ਵਸਤੂਆਂ ਹਨ ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਦੀ ਉਸਾਰੀ ਲਈ ਉਨ੍ਹਾਂ ਦੇ ਦੋਸਤਾਂ, ਰਿਸ਼ਤੇਦਾਰਾਂ, ਕੁਝ ਪ੍ਰੋ-ਫੈ-ਸ਼-ਨ-ਲ ਲੋਕਾਂ ਅਤੇ ਸਤਨਾਮ ਸਿੰਘ ਜਿਨ੍ਹਾਂ ਨੂੰ ਪੰਜਾਬੀ ਕਲਚਰ ਯੂਨੀਵਰਸਿਟੀ ਕਿਹਾ ਜਾਂਦਾ ਹੈ, ਵੱਲੋਂ ਬਹੁਤ ਹੀ ਜ਼ਿਆਦਾ ਮ-ਦ-ਦ ਕੀਤੀ ਹੈ। ਅਰਸ਼ਦੀਪ ਸਿੰਘ ਦੀ ਪਤਨੀ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਤ-ਰੱ-ਕੀ ਦੇ ਦੌਰ ਵਿੱਚ ਅਸੀਂ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ।

ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਰਸ਼ਦੀਪ ਸਿੰਘ ਬਹੁਤ ਹੀ ਹੋਣਹਾਰ ਲੜਕਾ ਹੈ। ਜਿਸ ਨੇ 2 ਸਾਲ ਮਿ-ਹ-ਨ-ਤ ਕਰ ਕੇ ਇਸ ਮਿੰਨੀ ਪਿੰਡ ਦੀ ਉਸਾਰੀ ਕੀਤੀ। ਪਿੰਡ ਦੇ ਹਰ ਇੱਕ ਵਿਅਕਤੀ ਵੱਲੋਂ ਇਸ ਜੋੜੇ ਦੀ ਸ਼-ਲਾ-ਘਾ ਕੀਤੀ ਜਾ ਰਹੀ। ਦੱਸ ਦੇਈਏ ਇਸ ਮਿੰਨੀ ਪਿੰਡ ਦੀ ਚਰਚਾ ਪੰਜਾਬ ਵਿੱਚ ਹੀ ਨਹੀਂ, ਸਗੋਂ ਦੇਸ਼ ਵਿਦੇਸ਼ ਵਿੱਚ ਵੀ ਕੀਤੀ ਜਾ ਰਹੀ ਹੈ। ਜੇ ਤੁਸੀਂ ਵੀ ਇਸ ਪਿੰਡ ਨੂੰ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੀ ਇਸ

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.