Home / ਦੇਸ਼ ਵਿਦੇਸ਼ / ਅਗਲੇ ਮਹੀਨੇ ਏਨੇ ਦਿਨ ਰਹਿਣਗੇ ਬੈਂਕ ਬੰਦ ਜਾਣੋ ਕਿਉਂ

ਅਗਲੇ ਮਹੀਨੇ ਏਨੇ ਦਿਨ ਰਹਿਣਗੇ ਬੈਂਕ ਬੰਦ ਜਾਣੋ ਕਿਉਂ

ਜੇਕਰ ਤੁਸੀਂ ਨਵੰਬਰ ਮਹੀਨੇ ‘ਚ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਆਉਣ ਵਾਲੇ ਮਹੀਨੇ ‘ਚ ਵੱਖ-ਵੱਖ ਸੂਬਿਆਂ ਦੀਆਂ ਛੁੱਟੀਆਂ ਵੀ ਸ਼ਾਮਲ ਹਨ ਤਾਂ ਨਵੰਬਰ ‘ਚ ਲਗਭਗ 19 ਦਿਨ ਬੈਂਕਾਂ ‘ਚ ਛੁੱਟੀ ਹੋਵੇਗੀ। ਨਵੰਬਰ ਮਹੀਨੇ ਵਿਚ ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ, ਗੁਰੂ ਨਾਨਕ ਜਯੰਤੀ ਵਰਗੀਆਂ ਕਈ ਛੁੱਟੀਆਂ ਆਉਣ ਵਾਲੀਆਂ ਹਨ। ਪੂਰੇ ਮਹੀਨੇ ‘ਚ ਕੁੱਲ 17 ਦਿਨ ਬੈਂਕ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਇਸ ਲਿਸਟ ‘ਤੇ ਜ਼ਰੂਰ ਨਜ਼ਰ ਮਾਰੋ।

RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਵੰਬਰ ਮਹੀਨੇ ਲਈ ਸਰਕਾਰੀ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਵੱਖ-ਵੱਖ ਦਿਨਾਂ ‘ਤੇ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ। ਕੁਝ ਸ਼ਹਿਰਾਂ ਵਿਚ ਸਥਾਨਕ ਛੁੱਟੀਆਂ ਵੀ ਹੋ ਸਕਦੀਆਂ ਹਨ। ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਤਵਾਰ ਤੇ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਆਰਬੀਆਈ ਨੇ 1, 3, 4, 5, 6, 10, 11, 12, 19, 22 ਤੇ 23 ਨਵੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਹੈ।ਨਵੰਬਰ 2021 ਵਿਚ ਬੈਂਕ ਛੁੱਟੀਆਂ…………….

1 ਨਵੰਬਰ – ਕੰਨੜ ਰਾਜਯੋਤਸਵ / ਕੁਟ – ਬੈਂਗਲੁਰੂ ਤੇ ਇੰਫਾਲ ਵਿਚ ਬੈਂਕ ਬੰਦ 3 ਨਵੰਬਰ – ਨਰਕਾ ਚਤੁਰਦਸ਼ੀ – ਬੈਂਗਲੁਰੂ ਵਿਚ ਬੈਂਕ ਬੰਦ 4 ਨਵੰਬਰ – ਦੀਵਾਲੀ ਅਮਾਵਸਿਆ (ਲਕਸ਼ਮੀ ਪੂਜਾ) / ਦੀਵਾਲੀ / ਕਾਲੀ ਪੂਜਾ – ਬੈਂਗਲੁਰੂ ਨੂੰ ਛੱਡ ਕੇ ਸਾਰੇ ਰਾਜਾਂ ਵਿਚ ਬੈਂਕ ਬੰਦ 5 ਨਵੰਬਰ – ਦੀਵਾਲੀ (ਬਾਲੀ ਪ੍ਰਤੀਪਦਾ) / ਵਿਕਰਮ ਸੰਵਤ ਨਵਾਂ ਸਾਲ / ਗੋਵਰਧਨ ਪੂਜਾ – ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਦੇਹਰਾਦੂਨ, ਗੰਗਟੋਕ, ਜੈਪੁਰ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ ਵਿਚ ਬੈਂਕ ਬੰਦ। 6 ਨਵੰਬਰ – ਭਾਈ ਦੂਜ / ਚਿਤਰਗੁਪਤ ਜਯੰਤੀ / ਲਕਸ਼ਮੀ ਪੂਜਾ / ਦੀਵਾਲੀ / ਨਿੰਗੋਲ ਚਕੋਬਾ – ਗੰਗਟੋਕ, ਇੰਫਾਲ, ਕਾਨਪੁਰ, ਲਖਨਊ ਤੇ ਸ਼ਿਮਲਾ ਵਿਚ ਬੈਂਕ ਬੰਦ। 7 ਨਵੰਬਰ – ਐਤਵਾਰ (ਹਫਤਾਵਾਰੀ ਛੁੱਟੀ) 10 ਨਵੰਬਰ – ਛਠ ਪੂਜਾ / ਸੂਰਜ ਸ਼ਸ਼ਠੀ ਦਾਲਾ ਛਠ – ਪਟਨਾ ਤੇ ਰਾਂਚੀ ਵਿਚ ਬੈਂਕ ਬੰਦ। 11 ਨਵੰਬਰ- ਛੱਠ ਪੂਜਾ- ਪਟਨਾ ‘ਚ ਬੈਂਕ ਬੰਦ। 12 ਨਵੰਬਰ – ਵਾਂਗਲਾ ਉਤਸਵ – ਸ਼ਿਲਾਂਗ ਵਿਚ ਬੈਂਕ ਬੰਦ।

13 – ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ) 14 ਨਵੰਬਰ – ਐਤਵਾਰ (ਹਫ਼ਤਾਵਾਰੀ ਛੁੱਟੀ) 19 ਨਵੰਬਰ – ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ – ਆਈਜ਼ੌਲ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ਼੍ਰੀਨਗਰ ਵਿਚ ਬੈਂਕ ਬੰਦ। 20 ਨਵੰਬਰ – ਐਤਵਾਰ (ਹਫਤਾਵਾਰੀ ਛੁੱਟੀ) 22 ਨਵੰਬਰ – ਕਨਕਦਾਸਾ ਜਯੰਤੀ – ਬੈਂਗਲੁਰੂ ਵਿਚ ਬੈਂਕ ਬੰਦ। 23 ਨਵੰਬਰ – ਸੇਂਗ ਕੁਟਸਨਾਮ – ਸ਼ਿਲਾਂਗ ਵਿਚ ਬੈਂਕ ਬੰਦ। 27 ਨਵੰਬਰ – ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ) 28 ਨਵੰਬਰ – ਐਤਵਾਰ (ਹਫਤਾਵਾਰੀ ਛੁੱਟੀ)

About Jagjit Singh

Check Also

ਕੈਪਟਨ ਸਾਬ ਦਾ ਵੱਡਾ ਐਲਾਨ

ਪੰਜਾਬ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ 4702 ਕਰਜ਼ਦਾਰਾਂ ਦਾ …

Leave a Reply

Your email address will not be published.