Home / ਦੇਸ਼ ਵਿਦੇਸ਼ / ਅਕਾਲ ਤਖ਼ਤ ਸਾਹਿਬ ਨੇ ਅਮਰੀਕਾ ਵਿਚ ਹੋਏ ਇਸ ਵਿਆਹ ਤੇ ਦਿੱਤਾ ਇਹ ਹੁਕਮ

ਅਕਾਲ ਤਖ਼ਤ ਸਾਹਿਬ ਨੇ ਅਮਰੀਕਾ ਵਿਚ ਹੋਏ ਇਸ ਵਿਆਹ ਤੇ ਦਿੱਤਾ ਇਹ ਹੁਕਮ

ਸਭ ਨੂੰ ਪਤਾ ਹੈ ਕਿ ਇਨਸਾਨ ਇਸ ਧਰਤੀ ਦੇ ਉੱਪਰ ਕਈ ਤਰ੍ਹਾਂ ਦੇ ਰਿਸ਼ਤੇ-ਨਾਤੇ ਨਿਭਾਉਂਦਾ ਹੈ। ਬਹੁਤ ਸਾਰੇ ਅਜਿਹੇ ਬੰਧਨ ਹੁੰਦੇ ਹਨ ਜਿਨ੍ਹਾਂ ਰਾਹੀਂ ਇਨਸਾਨ ਰਿਸ਼ਤਿਆਂ ਦੀ ਲੜੀ ਵਿੱਚ ਪਰੋਇਆ ਜਾਂਦਾ ਹੈ। ਵਿਆਹ ਦਾ ਬੰਧਨ ਇਕ ਅਜਿਹੇ ਰਿਸ਼ਤੇ ਨੂੰ ਜਨਮ ਦਿੰਦਾ ਹੈ ਜੋ ਦੋ ਪਰਿਵਾਰਾਂ ਨੂੰ ਆਪਸ ਵਿੱਚ ਇੱਕ ਕਰ ਦਿੰਦਾ ਹੈ |ਮਨੁੱਖ ਨੂੰ ਮਿਲੀ ਆਜ਼ਾਦੀ ਕਾਰਨ ਅੱਜ ਕੱਲ ਦੇ ਰਿਸ਼ਤਿਆਂ ਵਿੱਚ ਲੈਂਗਿਕ ਤਾਣਾ-ਬਾਣਾ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਹੈ ਭਾਵ ਔਰਤ ਅਤੇ ਮਰਦ ਦਾ ਫ਼ਰਕ ਬਿਲਕੁਲ ਖ਼ਤਮ ਹੈ।

ਅੱਜ ਦੇ ਸਮੇਂ ਵਿਚ ਲੋਕ ਸਮਲਿੰਗੀ ਵਿਆਹ ਬਿਨਾਂ ਕਿਸੇ ਡਰ ਅਤੇ ਸ਼ਰਮਿੰਦਗੀ ਦੇ ਕਰਵਾ ਰਹੇ ਹਨ। ਇਕ ਅਜਿਹਾ ਹੀ ਮਾਮਲਾ ਅਮਰੀਕਾ ਵਿੱਚ ਵੇਖਣ ਨੂੰ ਆਇਆ। ਪਰ ਇਸ ਮਾਮਲੇ ਦਾ ਪੰਜਾਬ ਦੇ ਵਿੱਚ ਬਹੁਤ ਗਹਿਰਾ ਅਸਰ ਹੋਇਆ ਹੈ। ਦਰਅਸਲ ਇਹ ਸਾਰਾ ਮਾਮਲਾ ਸੈਕਰਾਮੈਂਟੋ ਵਿਚ ਪਿਛਲੇ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੋ ਮਰਦਾਂ ਦਾ ਆਪਸ ਵਿੱਚ ਵਿਆਹ ਕਰਾਉਣ ਕਾਰਨ ਗਰਮਾਇਆ ਹੈਇਸ ਮਾਮਲੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਵਿਚ ਸਬੰਧਤ ਸਰਬਜੀਤ ਸਿੰਘ ਨੀਲ ਅਤੇ ਉਸ ਦੀ ਪਤਨੀ ਲੀਲਾ ਨੂੰ ਵੱਡਾ ਹੁਕਮ ਜਾਰੀ ਕੀਤੇ ਹਨ। ਜਿਸ ਵਿਚ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਿੱਖ ਸੰਗਤਾਂ ਨੂੰ ਵਾਪਸ ਕਰ ਦੇਣ ਦੀ ਗੱਲ ਆਖੀ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉੱਤਰੀ ਅਮਰੀਕਾ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਸਰਬਜੀਤ ਸਿੰਘ ਨੀਲ ਕੋਲੋਂ ਪਾਵਨ ਸਰੂਪ ਨੂੰ ਵਾਪਸ ਗੁਰਦੁਆਰਾ ਸਾਹਿਬ ਵਿੱਚ ਬਿਰਾਜਮਾਨ ਕਰਵਾ ਦੇਣ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹਜ਼ੂਰੀ ਵਿੱਚ ਹੀ ਦੋ ਸਮਲਿੰਗੀ ਮਰਦਾਂ ਦਾ ਵਿਆਹ ਕੀਤਾ ਗਿਆ ਸੀਜਦੋਂ ਇਸ ਦੀ ਖ਼ਬਰ ਪੰਜਾਬ ਵਿਚ ਆਈ ਤਾਂ ਇਸ ਉੱਪਰ ਵੱਡਾ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੂੰ ਇਸ ਘਟਨਾ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਅਤੇ ਉਸ ਵਿਅਕਤੀ ਬਾਰੇ ਵੀ ਪਤਾ ਕਰਨ ਬਾਰੇ ਕਿਹਾ ਗਿਆ ਹੈ ਜਿਸ ਨੇ ਵਿਆਹ ਦੀਆਂ ਸਾਰੀਆਂ ਧਾਰਮਿਕ ਰਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਵਾਈਆਂ ਸਨ।

About Jagjit Singh

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.